logo

ਸ੍ਰੀ ਸੁਖਮਨੀ ਕਾਲਜ ਆਫ ਨਰਸਿੰਗ ਡੇਰਾਬੱਸੀ ਵਿਖੇ, ਅੰਤਰਰਾਸ਼ਟਰੀ ਨਰਸ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ ਡੇਰਾਬੱਸੀ, (ਮੋਹਾਲੀ) ਸ੍ਰੀ ਸੁਖਮਨੀ

ਸ੍ਰੀ ਸੁਖਮਨੀ ਕਾਲਜ ਆਫ ਨਰਸਿੰਗ ਡੇਰਾਬੱਸੀ ਵਿਖੇ,
ਅੰਤਰਰਾਸ਼ਟਰੀ ਨਰਸ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ

ਡੇਰਾਬੱਸੀ, (ਮੋਹਾਲੀ) ਸ੍ਰੀ ਸੁਖਮਨੀ ਕਾਲਜ ਆਫ ਨਰਸਿੰਗ ਡੇਰਾਬੱਸੀ ਵਿਖੇ ਦੋ ਰੋਜਾ ‘ਅੰਤਰਰਾਸ਼ਟਰੀ ਨਰਸ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਡਾ. ਅਰੁਣ ਕੁਮਾਰ ਜਿੰਦਲ ਡਾਇਰੈਕਟਰ/ ਪ੍ਰਿੰਸੀਪਲ ਕਾਲਜ ਆਫ ਨਰਸਿੰਗ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੇ ਪਹਿਲੇ ਦਿਨ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਮਹਿੰਦੀ, ਨੇਲ ਆਰਟ , ਭਾਸਣ, ਹੇਅਰ ਸਟਾਈਲ, ਫੋਟੋਗ੍ਰਾਫੀ ਮ, ਗਾਇਨ, ਬੇਸਟ ਫਰਾਮ ਵੇਸਟ, ਫਲੇਮ ਕੁਕਿੰਗ, ਸਲਾਦ ਮੇਕਿੰਗ, ਪੋਸਟਰ ਮੇਕਿੰਗ, ਵਾਲ ਪੇਂਟਿੰਗ ਆਦਿ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਪ੍ਰੋਗਰਾਮ ਦੀ ਸ਼ੁਰੂਆਤ ਸਮਾਂ ਰੌਸ਼ਨ ਕਰਕੇ ਕੀਤੀ ਗਈ। ਉਪਰੰਤ ਵਿਦਿਆਰਥੀਆਂ ਦੇ ਡਾਂਸ ਮੁਕਾਬਲੇ, ਕਵਿਤਾ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਜੀਐਨਐਮ ਦੀ ਵਿਦਿਆਰਥਣ ਮਿਸ ਯੂਨੀਕ ਨੇ ਨਰਸ ਦਿਵਸ ਮੌਕੇ ਭਾਸ਼ਣ ਦਿੱਤਾ। ਉਪਰੰਤ ਖੇਡ ਮੁਕਾਬਲਿਆਂ ਅਤੇ ਨਰਸ ਹਫਤੇ ਦੀਆਂ ਗਤੀਵਿਧੀਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ। ਕਾਲਜ ਦੇ ਪ੍ਰਿੰਸੀਪਲ ਨੇ ਇਸ ਮੌਕੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਪ੍ਰੋਗਰਾਮ ਦੀ ਸਮਾਪਤੀ ਸ੍ਰੀਮਤੀ ਕਸ਼ਿਸ਼ ਬੀਐਸਸੀ (ਐਨ) ਦੀ ਵਿਦਿਆਰਥਣ ਨੇ ਧੰਨਵਾਦ ਕੀਤਾ ਅਤੇ ਸ਼ ਕੰਵਲਜੀਤ ਸਿੰਘ ਚੇਅਰਮੈਨ ਐਸ.ਐਸ.ਜੀ.ਆਈ ਡੇਰਾਬੱਸੀ ਨੇ ਸ੍ਰੀ ਸੁਖਮਨੀ ਕਾਲਜ ਆਫ ਨਰਸਿੰਗ ਦੇ ਫੈਕਲਟੀ ਅਤੇ ਸਟਾਫ ਨੂੰ ਅਜਿਹੇ ਸਾਨਦਾਰ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ।

6
17030 views
  
1 shares